Atomic Habits (Punjabi)

Atomic Habits (Punjabi)

Author : James Clear (Author) Harjot Singh (Translator)

In stock
Rs. 399.00
Classification Self-Help
Pub Date 25th December 2023
Imprint Manjul Publishing House
Page Extent 286
Binding Paperback
Language Punjabi
ISBN 9789355436511
In stock
Rs. 399.00
(inclusive all taxes)
OR
About the Book

ਜੇਮਸ ਕਲੀਅਰ ਆਦਤਾਂ ਨੂੰ ਵਿਕਸਿਤ ਕਰਨ, ਫ਼ੈਸਲਾ ਕਰਨ ਦੀ ਸਮਰੱਥਾ ਅਤੇ ਨਿਰੰਤਰ ਸੁਧਾਰ ਨਾਲ ਜੁੜੇ ਵਿਸ਼ਿਆਂ ’ਤੇ ਕੇਂਦਰਿਤ ਲੇਖਕ ਅਤੇ ਵਕਤਾ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਦਅ ਨਿਊ ਯਾਰਕ ਟਾਈਮਜ਼, ਟਾਈਮ ਅਤੇ ਇੰਟਰਪ੍ਰੀਨਿਉਰ ਵਿੱਚ ਹੋ ਚੁੱਕਾ ਹੈ। ਉਹ ਸੀਬੀਐਸ ਦੇ ਦਿਸ ਮਾਰਨਿੰਗ ਸ਼ੋਅ ਵਿੱਚ ਵੀ ਆ ਚੁੱਕੇ ਹਨ। ਉਨ੍ਹਾਂ ਦੀ ਵੈੱਬਸਾਈਟ ਨੂੰ ਹਰ ਮਹੀਨੇ ਲੱਖਾਂ ਲੋਕ ਦੇਖਦੇ ਹਨ ਅਤੇ ਇਹੀ ਨਹੀਂ, ਲੱਖਾਂ ਲੋਕ ਉਨ੍ਹਾਂ ਦੇ ਪ੍ਰਸਿੱਧ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਵੀ ਕਰ ਚੁੱਕੇ ਹਨ। ਫ਼ਾਰਚੂਨ 500 ਕੰਪਨੀਆਂ ਵਿੱਚ ਉਹ ਨਿਯਮਿਤ ਤੌਰ ’ਤੇ ਭਾਸ਼ਣ ਦਿੰਦੇ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੀ ਵਰਤੋਂ ਐਨਐਫਐਲ, ਐਨਬੀਏ ਅਤੇ ਐਮਐਲਬੀ ਵਿੱਚ ਅਨੇਕ ਟੀਮਾਂ ਨੇ ਕੀਤੀ ਹੈ। ਦਅ ਹੈਬਿਟਸ ਅਕੈਡਮੀ ਦੇ ਆਨਲਾਈਨ ਕੋਰਸ ਦੇ ਰਾਹੀਂ ਕਲੀਅਰ ਨੇ 10,000 ਤੋਂ ਵੱਧ ਲੀਡਰਾਂ, ਮੈਨੇਜਰਾਂ, ਕੋਚਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ। ਦਅ ਹੈਬਿਟਸ ਅਕੈਡਮੀ ਉਨ੍ਹਾਂ ਲੋਕਾਂ ਅਤੇ ਸੰਗਠਨਾਂ ਦੇ ਲਈ ਸਿਖਲਾਈ ਦਾ ਪ੍ਰਮੁੱਖ ਮੰਚ ਹੈ, ਜੋ ਜ਼ਿੰਦਗੀ ਅਤੇ ਕਾਰਜ-ਖੇਤਰ ਵਿੱਚ ਬਿਹਤਰ ਆਦਤਾਂ ਵਿਕਸਿਤ ਕਰਨ ਵਿੱਚ ਰੁਚੀ ਰੱਖਦੇ ਹਨ। ਕਲੀਅਰ ਇੱਕ ਉਤਸ਼ਾਹੀ ਵੇਟਲਿਫ਼ਟਰ ਅਤੇ ਫ਼ੋਟੋਗ੍ਰਾਫ਼ਰ ਵੀ ਹਨ। ਉਹ ਕੋਲੰਬਸ, ਓਹਾਓ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦੇ ਹਨ।

About the Author(s)

ਲੋਕ ਸੋਚਦੇ ਹਨ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਵੱਡਾ ਸੋਚਣ ਦੀ ਲੋੜ ਹੁੰਦੀ ਹੈ, ਪਰ ਦੁਨੀਆ ਦੇ ਪ੍ਰਸਿੱਧ ਆਦਤਾਂ ਦੇ ਮਾਹਰ ਜੇਮਸ ਕਲੀਅਰ ਨੇ ਇੱਕ ਹੋਰ ਤਰੀਕਾ ਲੱਭਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਬਦਲਾਅ ਸੈਂਕੜੇ ਛੋਟੇ-ਛੋਟੇ ਫ਼ੈਸਲਿਆਂ ਦੇ ਸੰਯੁਕਤ ਪ੍ਰਭਾਵ ਨਾਲ ਆਉਂਦਾ ਹੈ। ਛੋਟੇ ਫ਼ੈਸਲਿਆਂ ਵਿੱਚ ਉਹ ਹਰ ਰੋਜ਼ ਦੋ ਪੁਸ਼-ਅੱਪ ਕਰਨ, ਪੰਜ ਮਿੰਟ ਪਹਿਲਾਂ ਜਾਗਣ ਅਤੇ ਸਿਰਫ਼ ਇੱਕ ਪੰਨਾ ਜ਼ਿਆਦਾ ਪੜ੍ਹਨ ਵਰਗੀਆਂ ਗੱਲਾਂ ਦੀ ਉਦਾਹਰਣ ਦਿੰਦੇ ਹਨ, ਜਿਨ੍ਹਾਂ ਨੂੰ ਉਹ ਅਟੌਮਿਕ ਹੈਬਿਟਸ ਕਹਿੰਦੇ ਹਨ। ਆਪਣੀ ਇਸ ਕ੍ਰਾਂਤੀਕਾਰੀ ਕਿਤਾਬ ਵਿੱਚ ਕਲੀਅਰ ਦੱਸਦੇ ਹਨ ਕਿ ਆਖ਼ਰ ਕਿਵੇਂ ਛੋਟੇ ਬਦਲਾਅ ਜ਼ਿੰਦਗੀ ਨੂੰ ਬਦਲ ਦੇਣ ਵਾਲੇ ਨਤੀਜਿਆਂ ਵਿੱਚ ਤਬਦੀਲ ਹੋ ਜਾਂਦੇ ਹਨ। ਉਹ ਕੁਝ ਸੌਖੀਆਂ ਤਕਨੀਕਾਂ ਦੱਸਦੇ ਹਨ ਜਿਨ੍ਹਾਂ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਗੜਬੜ ਘੱਟ ਹੋ ਜਾਂਦੀ ਹੈ ਅਤੇ ਜ਼ਿੰਦਗੀ ਮੁਕਾਬਲਤਨ ਸੌਖੀ ਹੋ ਜਾਂਦੀ ਹੈ। ਇਨ੍ਹਾਂ ਤਕਨੀਕਾਂ ਵਿੱਚ ਉਹ ਆਦਤਾਂ ਨੂੰ ਕ੍ਰਮਬੱਧ ਕਰਨ ਦੀ ਭੁਲਾਈ ਜਾ ਚੁੱਕੀ ਕਲਾ, ਦੋ ਮਿੰਟ ਦੇ ਨਿਯਮ ਦੀ ਪ੍ਰਭਾਵਸ਼ਾਲੀ ਸ਼ਕਤੀ ਅਤੇ ਗੋਲਡੀਲਾੱਕਸ ਜ਼ੋਨ ਵਿੱਚ ਦਾਖ਼ਲ ਹੋਣ ਦੀ ਤਰਕੀਬ ਦਾ ਜ਼ਿਕਰ ਕਰਦੇ ਹਨ। ਆਧੁਨਿਕ ਮਨੋਵਿਗਿਆਨ ਅਤੇ ਨਿਊਰੋਸਾਇੰਸ ਦੀ ਡੂੰਘੀ ਖੋਜ ਦੇ ਅਧਾਰ ’ਤੇ ਉਹ ਵਿਆਖਿਆ ਕਰਦੇ ਹਨ ਕਿ ਇਹ ਛੋਟੇ ਬਦਲਾਅ ਕਿਉਂ ਮਹੱਤਤਾ ਰੱਖਦੇ ਹਨ। ਇਸਦੇ ਨਾਲ ਹੀ ਉਹ ਓਲੰਪਿਕ ਸੋਨ ਤਮਗਾ ਜੇਤੂਆਂ, ਸਿਖਰਲੇ ਸੀਈਓ ਅਤੇ ਪ੍ਰਸਿੱਧ ਵਿਗਿਆਨੀਆਂ ਦੀਆਂ ਪ੍ਰੇਰਣਾ ਭਰੀਆਂ ਕਹਾਣੀਆਂ ਵੀ ਸੁਣਾਉਂਦੇ ਹਨ, ਜਿਨ੍ਹਾਂ ਨੇ ਉਤਪਾਦਕ, ਪ੍ਰੇਰਿਤ ਅਤੇ ਖ਼ੁਸ਼ ਬਣੇ ਰਹਿਣ ਲਈ ਛੋਟੀਆਂ ਆਦਤਾਂ ਦੇ ਵਿਗਿਆਨ ਨੂੰ ਅਪਣਾਇਆ ਹੈ।

[profiler]
Memory usage: real: 20971520, emalloc: 18438616
Code ProfilerTimeCntEmallocRealMem